ਦਿਲ ਦੇ ਲਫ਼ਜ਼ ❤️ Telegram channel photo

ਦਿਲ ਦੇ ਲਫ਼ਜ਼ ❤️

@writtenstatusPublic Channel

" ਧੰਨਵਾਦ ਸਾਡੇ ਨਾਲ ਜੁੜਨ ਲਈ "🙏 ਹਰ ਰੋਜ਼ ਇੱਕ ਨਵੀਂ ਲਿਖ਼ਤ ❤️ ਦਿਲ ਨੂੰ ਛੂਹ ਜਾਣ ਵਾਲੀਆਂ ਗੱਲਾਂ 🫶🏻 ਸ਼ਾਇਰੀ ਗ਼ਜ਼ਲ ਕਵਿਤਾਂ _______________________ ਆਪਣੀ ਲਿਖਤ ਸਾਂਝੀ ਕਰਨ ਲਈ Contact Admin @ranvir4747 ਦੂਸਰੇ ਚੈਨਲ ਨਾਲ ਵੀ ਜੁੜੋ https://t.me/punjabi_statu_s

40

Last views

4.1k (4,062 subscribers)
ਮੈਂਬਰ
—
Rating
48
Total Posts
Oct 14, 2026, 6:24 PM
ਅਪਡੇਟ ਕੀਤਾ ਗਿਆ
Apr 6, 2026
Created
Stats

ਤੁਸੀਂ ਪੰਜਾਬੀ ਸਮੱਗਰੀ ਦੇਖ ਰਹੇ ਹੋ। ਹੋਰ ਭਾਸ਼ਾਵਾਂ ਵਿੱਚ ਸਮੱਗਰੀ ਦੇਖਣ ਲਈ ਸਾਈਟ ਦੀ ਭਾਸ਼ਾ ਬਦਲੋ।

Channel Information

Channel Information
Channel Nameਦਿਲ ਦੇ ਲਫ਼ਜ਼ ❤️
Username@writtenstatus
Categoryਅਧਿਆਤਮਿਕਤਾ
Languageਪੰਜਾਬੀ
Countryਭਾਰਤ
ਮੈਂਬਰ4,062
Channel TypePublic Channel
Created6 ਅਪ੍ਰੈ 2026
Last Updated14 ਅਕਤੂ 2026 • 7 ਦਿਨ ਪਹਿਲਾਂ
StatusActive

ਰੈਂਕਿੰਗ

ਵਿਸ਼ਵਵਿਆਪੀ ਰੈਂਕਿੰਗ
#233744-203
ਭਾਸ਼ਾ ਰੈਂਕਿੰਗ
#41-2
ਸ਼੍ਰੇਣੀ ਰੈਂਕਿੰਗ
#1504+2

ਗਾਹਕ ਵਾਧਾ

ਕੁੱਲ: 4.1K30 Days growth: -170.4%
09/1509/2009/2509/3010/0510/1010/14
ਗਾਹਕ ਵਾਧਾ - 30 Days
DateSubscribers
15:09:20264,079
16:09:20264,079
17:09:20264,086
18:09:20264,086
19:09:20264,086
20:09:20264,086
21:09:20264,086
22:09:20264,086
23:09:20264,086
24:09:20264,086
25:09:20264,086
26:09:20264,086
27:09:20264,086
28:09:20264,086
29:09:20264,086
30:09:20264,086
01:10:20264,086
02:10:20264,086
03:10:20264,086
04:10:20264,086
05:10:20264,086
06:10:20264,086
07:10:20264,086
08:10:20264,086
09:10:20264,086
10:10:20264,086
11:10:20264,086
12:10:20264,086
13:10:20264,086
14:10:20264,062
ਗਾਹਕ ਵਾਧਾ - Weekly
DateSubscribers
Week of 06:04:20264,030
Week of 13:04:20264,030
Week of 20:04:20264,030
Week of 27:04:20264,052
Week of 04:05:20264,052
Week of 11:05:20264,069
Week of 18:05:20264,069
Week of 25:05:20264,069
Week of 01:06:20264,092
Week of 08:06:20264,092
Week of 15:06:20264,092
Week of 22:06:20264,092
Week of 29:06:20264,087
Week of 06:07:20264,087
Week of 13:07:20264,087
Week of 20:07:20264,101
Week of 27:07:20264,101
Week of 03:08:20264,096
Week of 10:08:20264,096
Week of 17:08:20264,092
Week of 24:08:20264,085
Week of 31:08:20264,085
Week of 07:09:20264,079
Week of 14:09:20264,086
Week of 21:09:20264,086
Week of 28:09:20264,086
Week of 05:10:20264,086
Week of 12:10:20264,062
ਗਾਹਕ ਵਾਧਾ - Monthly
DateSubscribers
April 20264,052
May 20264,069
June 20264,087
July 20264,101
August 20264,085
September 20264,086
October 20264,062
ਗਾਹਕ ਵਾਧਾ - Yearly
DateSubscribers
20264,062

ਨਵੀਨਤਮ ਪੋਸਟਾਂ

ਦਿਲ ਦੇ ਲਫ਼ਜ਼ ❤️ logo
ਦਿਲ ਦੇ ਲਫ਼ਜ਼ ❤️

19 ਅਕਤੂ 2026, 08:04

ਤੁਹਾਡੀਆਂ ਅੱਖਾਂ ਤੈਨੂੰ ਲੱਭਣ
ਨੀਂਦਰ ਗਵਾਈ ਉਹ ਵੱਖ ਏ

ਤੈਨੂੰ ਚਾਹੁਣਾ ਗੁਣ ਏ ਸਾਡਾ
ਉਂਝ ਔਗੁਣ ਸਾਡੇ 'ਚ ਲੱਖ ਏ

ਕਾਵਾਂ ਬਨੇਰੇ ਬੈਠਣਾ ਕੀਕਣ
ਜਦ ਚੁੱਲ੍ਹੇ ਉੱਗਿਆ ਕੱਖ ਏ

ਹੱਸਣਾ ਰੋਣਾ ਇੱਕ ਬਰਾਬਰ
ਜਦ ਤੇਰਾ ਗੈਰਾਂ ਹਿੱਸੇ ਪੱਖ ਏ
40000
ਦਿਲ ਦੇ ਲਫ਼ਜ਼ ❤️ logo
ਦਿਲ ਦੇ ਲਫ਼ਜ਼ ❤️

18 ਅਕਤੂ 2026, 20:07

ਅੱਖਾਂ 'ਚੋਂ ਅੱਥਰੂ ਡੁੱਲ੍ਹਦੇ ਵੇਖੇ।
ਪਿਆਰ 'ਚ ਆਸ਼ਕ ਰੁੱਲਦੇ ਵੇਖੇ।

ਉਮਰਾਂ ਦੇ ਵਾਦੇ ਕਰਨ ਵਾਲੇ ਮੈਂ,
ਪਲ ਵਿੱਚ ਰਿਸ਼ਤੇ ਭੁੱਲਦੇ ਵੇਖੇ।

ਸੱਜਣ, ਚੰਦ ਰੁਪਈਆਂ ਖ਼ਾਤਰ,
ਗ਼ੈਰਾਂ ਦੇ ਪੱਖ ਵਿੱਚ ਤੁਲਦੇ ਵੇਖੇ।

ਰੰਗ ਬਜ਼ਾਰੀ ਚੜ੍ਹਿਆ ਲੱਗਦੈ,
ਮੈਂ ਰਿਸ਼ਤੇ ਮਹਿੰਗੇ ਮੁੱਲ ਦੇ ਵੇਖੇ।
189004
ਦਿਲ ਦੇ ਲਫ਼ਜ਼ ❤️ logo
ਦਿਲ ਦੇ ਲਫ਼ਜ਼ ❤️

18 ਅਕਤੂ 2026, 20:05

ਮੈਂ ਕਿਹਾ,
ਇਸ਼ਕ ਦੇ ਵਿਹੜੇ ਬਹਿ ਲਿਆ ਕਰ,
ਦਿਲ ਦੀ ਦਿਲ ਨੂੰ ਕਹਿ ਲਿਆ ਕਰ।

ਬੇਸ਼ੱਕ ਨਾਲ ਨੀ ਤੁਰ ਸਕਦੀ,
ਕੋਲੋਂ ਲੰਘਦੀ ਥੋੜ੍ਹਾ ਜਿਹਾ ਖਹਿ ਲਿਆ ਕਰ।

ਮੈਂ ਨਹੀਂ ਕਹਿੰਦਾ ਸੀਨੇ ਲੱਗਜਾ,
ਬਸ ਅੱਖਾਂ ਸਾਹਵੇਂ ਰਹਿ ਲਿਆ ਕਰ।

ਮੇਰੀ ਜ਼ਿੰਦਗੀ ਦੇ ਉੱਜੜੇ ਬਗ਼ੀਚੇ ਵਿੱਚ,
ਪਾਣੀ ਵਾਂਗੂੰ ਵਹਿ ਲਿਆ ਕਰ।

ਫ਼ਕੀਰਾਂ ਵਾਲੀ ਹਾਲਤ ਹੋਈ ਐ,
ਤੂੰ ਵੀ ਆਣ ਦੁਆਵਾਂ ਲੈ ਲਿਆ ਕਰ।

ਉੱਠਦੀਆਂ ਰੂਹ 'ਚੋਂ ਧਾਹਾਂ ਨੇ,
ਕਹਿੰਦੀ
ਤੇਰਾ ਕੀ ਐ ਸਹਿ ਲਿਆ ਕਰ।
194002
ਦਿਲ ਦੇ ਲਫ਼ਜ਼ ❤️ logo
ਦਿਲ ਦੇ ਲਫ਼ਜ਼ ❤️

17 ਅਕਤੂ 2026, 08:02

ਜਿਹਨੂੰ ਰੂਹ ਦਾ ਹਾਣੀ ਮੰਨਿਆ,
ਉਹ ਕਰਕੇ ਧੋਖਾ ਭੱਜੀ ਏ।

ਜਿਹਦੇ ਨਾਂ ਦੀ ਚਾਦਰ ਤਾਣੀ,
ਉਹ ਗ਼ੈਰਾਂ ਦੇ ਵਿਹੜੇ ਸੱਜੀ ਏ।

ਅਸੀਂ ਰੂਹਾਂ ਦੇ ਵਪਾਰੀ ਸੀ,
ਉਹ ਕਾਗਜ਼ੀ ਨੋਟਾਂ ’ਤੇ ਰੱਜੀ ਏ,

ਜਿਹੜੀ ਸੀਨੇ ਠੰਢ ਪਹੁੰਚਾਉਂਦੀ ਸੀ,
ਅੱਜ ਓਸੇ ਕੋਲੋਂ ਅੱਗ ਲੱਗੀ ਏ।
447004
ਦਿਲ ਦੇ ਲਫ਼ਜ਼ ❤️ logo
ਦਿਲ ਦੇ ਲਫ਼ਜ਼ ❤️

17 ਅਕਤੂ 2026, 07:05

ਤੇਰੇ ਬੁੱਲ੍ਹਿਆ ਦੇ ਜਾਮ ਨੂੰ ਪਿ ਲਵਾਂ ਮੈਂ,
ਤੇਰੇ ਨੈਣਾਂ ਦੇ ਨਸ਼ੇ 'ਚ ਜੀ ਲਵਾਂ ਮੈਂ।
ਕੀ ਹੋਇਆ ਜੇ ਸਾਨੂੰ ਤੂੰ ਨਾ ਮਿਲੀ,
ਤੇਰੇ ਖ਼ਾਬਾਂ ਦੇ ਸਹਾਰੇ ਹੀ ਜੀ ਲਵਾਂ ਮੈਂ।

ਨਾ ਲੋੜ ਰਹੀ ਹੁਣ ਕਿਸੇ ਮੰਜ਼ਿਲ ਦੀ,
ਜਦ ਤੇਰੀ ਯਾਦਾਂ ਦਾ ਰਾਹ ਮਿਲ ਗਿਆ।
ਉਜੜੇ ਹੋਏ ਇਸ ਬਾਗ਼ ਦੇ ਅੰਦਰ ਵੀ,
ਤੇਰੇ ਨਾਂ ਦਾ ਇੱਕ ਫੁੱਲ ਖਿੜ ਗਿਆ।

@Gurpreet049✍️✍️
454005
ਦਿਲ ਦੇ ਲਫ਼ਜ਼ ❤️ logo
ਦਿਲ ਦੇ ਲਫ਼ਜ਼ ❤️

16 ਅਕਤੂ 2026, 18:00

ਤੇਰੇ ਹਾਸੇ ਅੱਗੇ ਫਿੱਕਾ ਪੈ ਜਾਵੇ,
ਸੱਜਰੇ ਫੁੱਲਾਂ ਦਾ ਰੰਗ ਕੁੜੇ,

ਤੇਰੀ ਤੱਕਣੀ ਮੂਹਰੇ ਚੰਨ ਵੀ ਸ਼ਰਮਾਵੇ,
ਪਾਵੇ ਨਜ਼ਰਾਂ ਵਿੱਚੋਂ ਸੰਗ ਕੁੜੇ।

ਜਿੱਥੇ ਪੈਰ ਧਰੇਂ ਓਥੇ ਖੇੜਾ ਜਾਗੇ,
ਦੂਰ ਕਰੇਂ ਹਰ ਗ਼ਮ ਕੁੜੇ,

ਮੇਰੇ ਸੁੰਨੇੇ ਦਿਲ ਦੇ ਵਿਹੜੇ ਵਿੱਚ,
ਤੂੰ ਸਭ ਤੋਂ ਪਿਆਰੀ ਮੰਗ ਕੁੜੇ।
498006
ਦਿਲ ਦੇ ਲਫ਼ਜ਼ ❤️ logo
ਦਿਲ ਦੇ ਲਫ਼ਜ਼ ❤️

16 ਅਕਤੂ 2026, 07:32

ਮੇਰੇ ਹੱਥੀਂ ਛਾਲੇ ਮਿਹਨਤ ਦੇ,
ਤੇਰੇ ਨਰਮ ਗੁਲਾਬੀ ਹੱਥ ਕੁੜੇ,

ਸਾਡੀ ਜੂਨ ਗ਼ਰੀਬੀ ਖਾ ਗਈ ਏ,
ਰਹਿ ਗਏ ਸੁਪਨੇ ਸਾਰੇ ਅੱਧ ਕੁੜੇ।

ਅੱਜ ਝਾਂਜਰ ਤੇਰੀ ਛਣਕਦੀ ਏ,
ਕਿਸੇ ਹੋਰ ਦੇ ਮਹਿਲਾਂ ਜਾ ਕੇ,

ਮੈਂ ਹੰਝੂ ਪੂੰਝਾਂ ਚੋਰੀਓਂ,
ਕੱਚੀ ਕੰਧ ਦੀ ਓਟ ਲਗਾ ਕੇ।
541006
ਦਿਲ ਦੇ ਲਫ਼ਜ਼ ❤️ logo
ਦਿਲ ਦੇ ਲਫ਼ਜ਼ ❤️

15 ਅਕਤੂ 2026, 20:05

ਤੇਰੀ ਜ਼ੁਲਫ਼ਾਂ ਦੀ ਛਾਂ ਹੇਠਾਂ ਇਹ ਉਮਰ ਗੁਜ਼ਾਰ ਦਿਆਂ,

ਤੂੰ ਇੱਕ ਵਾਰ ਹੱਸ ਕੇ ਵੇਖੇਂ, ਤਾਂ ਸਭ ਕੁਝ ਵਾਰ ਦਿਆਂ।

ਨਾ ਮੰਗਾਂ ਤਾਰੇ ਅੰਬਰਾਂ ਤੋਂ, ਨਾ ਦੌਲਤ ਦੀ ਕੋਈ ਲੋੜ,

ਮੈਂ ਤੇਰੇ ਸਾਹਾਂ ਦੀ ਖ਼ੁਸ਼ਬੋ 'ਚ ਆਪਣੀ ਰੂਹ ਸੰਵਾਰ ਲਵਾਂ।
584008
ਦਿਲ ਦੇ ਲਫ਼ਜ਼ ❤️ logo
ਦਿਲ ਦੇ ਲਫ਼ਜ਼ ❤️

15 ਅਕਤੂ 2026, 07:00

ਤੇਰੀ ਤੱਕਣੀ ਮੇਰੇ ਕਾਲਜੇ ਧੂਹ ਪਾਉਂਦੀ,
ਤੂੰ ਹੀ ਮੇਰੇ ਚਿੱਤ ਦੀ ਤਾਂਘ ਕੁੜੇ।
ਜਿੱਥੇ ਪੈਰ ਧਰੇਂ ਓਥੇ ਖੇੜਾ ਖਿੜੇ,
ਮੇਰੇ ਸੁੰਞੇ ਵਿਹੜੇ ਦੀ ਲਾਂਘ ਕੁੜੇ।

ਤੇਰੇ ਹਾਸਿਆਂ 'ਚੋਂ ਮੈਨੂੰ ਗੁੜ੍ਹਤੀ ਮਿਲੇ,
ਤੂੰ ਹਿੱਕ ਵਿੱਚ ਧੜਕਦੀ ਪ੍ਰੀਤ ਏਂ।
ਜੱਗ ਝੂਠੀਆਂ ਰੀਤਾਂ 'ਚ ਉਲਝਿਆ ਰਵੇ,
ਮੇਰੇ ਸਾਹਾਂ ਦੀ ਪਾਕ ਮੁਰੀਦ ਏਂ।

ਤੂੰ ਮੇਰੇ ਕਰਮਾਂ ਦੀ ਰੇਖ ਬਣੀਂ,
ਮੇਰੇ ਮੱਥੇ ਦਾ ਉੱਜਲਾ ਭਾਗ ਏਂ।
ਜੋ ਅੰਮ੍ਰਿਤ ਵੇਲੇ ਰੂਹ ਗਾਉਂਦੀ ਏ,
ਤੂੰ ਓਹੀਓ ਅਣਛੋਹਿਆ ਰਾਗ ਏਂ।

ਤੇਰੇ ਬੋਲਾਂ ਵਿੱਚੋਂ ਸ਼ਹਿਦ ਚੋਵੇ,
ਤੂੰ ਸਿਦਕ, ਸਬਰ ਤੇ ਸੰਜਮ ਏਂ।
ਇਸ ਭਰੇ ਜਹਾਨ ਦੇ ਰੌਲਿਆਂ 'ਚ,
ਤੂੰ ਮੇਰੇ ਧੁਰ ਅੰਦਰ ਦਾ ਮੰਦਿਰ ਏਂ।

ਮੈਂ ਤੇਰੇ ਰਾਹਾਂ ਦਾ ਧੂੜ-ਕਣ ਹਾਂ,
ਤੂੰ ਮੇਰੇ ਸਿਰ ਦੀ ਛਾਂ ਕੁੜੇ।
ਸਾਰੀ ਉਮਰ ਨਾ ਮੁੱਕੇ ਜੋ ਅੰਦਰੋਂ,
ਤੂੰ ਓਹੀਓ ਸੱਚੀ ਥਾਂ ਕੁੜੇ।
674003
ਦਿਲ ਦੇ ਲਫ਼ਜ਼ ❤️ logo
ਦਿਲ ਦੇ ਲਫ਼ਜ਼ ❤️

14 ਅਕਤੂ 2026, 22:45

ਪਿੰਡ ਵੀ ਚੇਤੇ ਸ਼ਹਿਰ ਵੀ ਚੇਤੇ,

ਛੱਡ ਕੇ ਜਾਂਦੀ ਦੇ ਪੈਰ ਵੀ ਚੇਤੇ।

ਤੇਰੇ ਲਈ ਮੰਗੀ ਦੁਆ-ਖ਼ੈਰ ਵੀ ਚੇਤੇ,

ਕੱਟੀ 'ਕੱਠਿਆਂ ਨੇ ਜਿਹੜੀ ਉਹ ਦੁਪਹਿਰ ਵੀ ਚੇਤੇ।

ਜਿੱਥੇ ਆਖ਼ਰੀ ਵਾਰ ਮਿਲੇ ਸੀ,

ਉਹ ਕੱਚੀ ਸੁੱਕੀ ਨਹਿਰ ਵੀ ਚੇਤੇ।

ਪਲ ਵੀ ਚੇਤੇ ਪਹਿਰ ਵੀ ਚੇਤੇ,

ਵਿੱਛੜਨ ਵਾਲੀ ਲਹਿਰ ਵੀ ਚੇਤੇ।

ਕਰੋ ਜੀ continue......👇👇👇
616009
ਦਿਲ ਦੇ ਲਫ਼ਜ਼ ❤️ logo
ਦਿਲ ਦੇ ਲਫ਼ਜ਼ ❤️

14 ਅਕਤੂ 2026, 21:24

ਤੇਰੇ ਹਾਸੇ ਵਿੱਚ ਮੇਰਾ ਵਾਸਾ ਏ,

ਤੂੰ ਹੀ ਮੇਰੀ ਰੂਹ ਦਾ ਸਹਾਰਾ ਏ।

ਦੁਨੀਆਂ ਲੱਖ ਬੇਗਾਨੀ ਹੋ ਜਾਵੇ,

ਮੈਨੂੰ ਤੇਰਾ ਇਤਬਾਰ ਪਿਆਰਾ ਏ।

ਤੂੰ ਚੁੱਪ ਵਿੱਚ ਗੱਲ ਸਮਝਦਾ ਏਂ,

ਇਹੋ ਰਿਸ਼ਤੇ ਦੀ ਸ਼ਾਨ ਏ।

ਜਿੱਥੇ ਰੋਕ-ਟੋਕ ਦੀ ਥਾਂ ਨਾ ਹੋਵੇ,

ਉਹੀ ਤਾਂ ਇਸ਼ਕ ਮਹਾਨ ਏ।
640006
ਦਿਲ ਦੇ ਲਫ਼ਜ਼ ❤️ logo
ਦਿਲ ਦੇ ਲਫ਼ਜ਼ ❤️

14 ਅਕਤੂ 2026, 20:57

ਹਾਏ ਮਾਰ ਗਿਆ ਤੇਰਾ ਛੱਡ ਜਾਣਾ
ਆਪਣੇ ਦਿਲ ਚੋਂ ਮੈਨੂੰ ਕੱਢ ਜਾਣਾ
ਜਾਂਦੇ ਹੋਏ
ਮੇਰੇ ਦਿਲ ਦਾ ਕਤਲ ਕਰ ਵੱਢ ਜਾਣਾ

ਵੱਢ ਗਈ ਇੰਝ, ਨਾ ਕਦੇ ਜੁੜ ਹੋਣਾ
ਮੈਂ ਪੈਰ ਮੌਤ ਵੱਲ ਪੱਟ ਲਿਆ ਏ
ਚਾਹੁੰਦੇ ਹੋਏ ਵੀ ਨਾ ਮੇਰੇ ਤੋਂ ਮੁੜ ਹੋਣਾ

ਮੈਂ ਮੁੜਨਾ ਨਹੀਂ , ਮੈਂ ਮਰਨਾ ਏ
ਜਿਵੇ ਤੂੰ ਕੀਤਾ , ਖੁਦ ਆਪਣੇ ਜ਼ਜ਼ਬਾਤਾਂ ਦਾ ਕਲਤ ਮੈਂ ਕਰਨਾ ਏ
ਪਤਾ ਨਹੀਂ ਕਦੋਂ ਮੌਤ ਆਉਣੀ
ਓਨਾ ਚਿਰ ਧੋਖਾ ਤੇ ਤੇਰਾ ਜ਼ਰਨਾ ਏ

ਅਸੀਂ ਜਰ ਲੈਣਾ , ਜੋ ਵਿੱਚ ਕਿਸਮਤ ਦੇ ਹੋਣਾਂ ਏ
ਹੁਣ ਨਾਲ ਕੋਈ ਨੀ ਮੇਰੇ ,
ਕੱਲੇ ਬਹਿ ਕੇ ਸੱਜਣਾ ਰੋਣਾ ਏ
ਰੋਣਾ ਏ ਮੈਂ ਹੁੱਬ ਹੁੱਬ ਕੇ
ਪੂਰੀ ਰਾਤ ਨਾ ਸੱਜਣਾ ਸੋਣਾ ਏ
ਮੌਤ ਆਈ ਤੇ ਮਰ ਜਾਵਾਂਗੇ
ਹੁਣ ਤੇਰੀਆ ਯਾਦਾ ਵਿਚ ਨਾ ਖੋਣਾ ਏ
ਸਭ ਦੁਆ ਕਰੋ
ਮਰ ਜਾਵਾਂ ਮੈਂ
ਸਭ ਦੁਆ ਕਰੋ
ਮਰ ਜਾਵਾਂ ਮੈਂ
ਇਸ ਤਰਾ ਨਾ ਹੋਰ ਜੀਅ ਮੇਰੇ ਤੋ ਹੋਣਾ ਏ

ਬੇਵਫਾ ਤੂੰ ਬੇਵਫਾ,
ਇਹ ਕਈ ਹੋਰਾਂ ਤੋ ਮੈਂ ਸੁਣਿਆ ਏ
ਜਿਸਦਾ ਮਨ ਭਰ ਜਾਏ ਦੁਨੀਆ ਤੋ
ਓਹ ਸ਼ਖ਼ਸ ਵਾਪਿਸ ਨਾ ਕਦੇ ਮੁੜਿਆ ਏ
ਇੱਕ ਗੱਲ ਤੇ ਮੈਨੂੰ ਦੱਸ ਸੱਜਣਾ
ਟੁੱਟਿਆ ਦਿਲ ਵੀ ਕਦੇ ਜੁੜਿਆ ਏ ?
663004
ਦਿਲ ਦੇ ਲਫ਼ਜ਼ ❤️ logo
ਦਿਲ ਦੇ ਲਫ਼ਜ਼ ❤️

14 ਅਕਤੂ 2026, 09:19

ਲੱਖਾਂ ਪੀਰ ਮਜ਼ਾਰ ਮਨਾ ਲਏ,
ਗੱਲ ਤੇ ਉਤੋਂ ਦੀ ਤੈਅ ਹੁੰਦੀ ਏ।
ਅੱਖਾਂ ਦੇ ਤਾਂ ਨਾਂ ਈ ਹੁੰਦੇ,
ਇਹ ਦਿਲ ਦੀ ਰੈਅ ਹੁੰਦੀ ਏ।
ਵੇਖਾਂ ਰਾਂਝੇ ਮਿਰਜੇ ਹਾਰੇ,
ਹਾਰਿਆਂ ਦੀ ਜੈ-ਜੈ ਹੁੰਦੀ ਏ।
ਇਜ਼ਹਾਰ ਵੀ ਰੰਗ ਇਸ਼ਕ ਦਾ ਹੀ ਏ,
ਕਹਿ ਦਈਂ ਜਿੱਥੇ ਕਹਿ ਹੁੰਦੀ ਏ।
ਕਮਲਿਆ ਗੱਲ ਨੂੰ ਸਮਝਿਆ ਕਰ ਤੂੰ,
ਮੁਹੱਬਤ ਵੀ ਕੋਈ ਸ਼ੈਅ ਹੁੰਦੀ ਏ।
6940010
ਦਿਲ ਦੇ ਲਫ਼ਜ਼ ❤️ logo
ਦਿਲ ਦੇ ਲਫ਼ਜ਼ ❤️

13 ਅਕਤੂ 2026, 09:40

ਘੁਲੇ ਮਿਸ਼ਰੀ ਹਵਾ ਦੇ ਵਿੱਚ ਸੱਜਣ

ਗੱਲ ਸ਼ਹਿਦ ਤੋਂ ਤੇਰੀ ਸਵਾਦ ਲੱਗੇ

ਤੇਰੀ ਦੀਦ ਹੈ ਈਦ ਦੇ ਦਿਨ ਵਰਗੀ

ਸਾਨੂੰ ਹੱਜ ਜਿਹੀ ਤੇਰੀ ਯਾਦ ਲੱਗੇ।
837009
ਦਿਲ ਦੇ ਲਫ਼ਜ਼ ❤️ logo
ਦਿਲ ਦੇ ਲਫ਼ਜ਼ ❤️

12 ਅਕਤੂ 2026, 09:28

ਹਾਂ ਮੇਰੀ ਗੱਲ ਨੀ ਹੁੰਦੀ ਕਦੇ ਤੇਰੇ ਨਾਲ
ਪਰ ਇਹ ਨਾ ਸੋਚੀ ਕੇ ਮੈਂ ਤੈਨੂੰ ਪਿਆਰ ਨੀ ਕਰਦਾ
ਮੇਰਾ ਦਿਨ ਮੇਰੀ ਰਾਤ
ਯਾਦਾ ਤੇਰੀਆ ਚ ਲੰਘ ਜਾਂਦੀ
ਕਿੰਝ ਕਹਾ ਕੇ ਤੇਰਾ ਖਿਆਲ ਨੀ ਕਰਦਾ
ਕਦੇ ਦਿਲ ਕਰਦਾ ਤੈਨੂੰ ਸਭ ਦੱਸਦਾ
ਇਹ ਸੁਣ ਤੂੰ ਗੁੱਸੇ ਨਾ ਹੋਜੇ
ਡਰ ਦਾ ਮਾਰਾ ਬਸ ਬਿਆਨ ਨੀ ਕਰਦਾ
ਮੇਰੀ ਮਰਜ਼ੀ ਕਦੇ ਵੀ ਚੱਲ ਨੀ ਹੁੰਦੀ
ਤੇਰੀ ਮਰਜੀ ਤੋ ਬਗੈਰ ਕਦੇ ਗੱਲ ਨੀ ਹੁੰਦੀ
ਬਸ ਕੁੱਝ ਏਸੇ ਕਰਕੇ ਕੋਈ ਸਵਾਲ ਨੀ ਕਰਦਾ
ਜੇ ਕਦੇ ਮੈਂ ਮਰ ਵੀ ਗਿਆ
ਬਸ ਭੁੱਲੀ ਨਾ ਯਾਦ ਰੱਖੀ
ਕੋਈ ਸੀ ਕਮਲਾ ਜੋਂ ਤੈਨੂੰ ਹੀ ਬਸ ਪਿਆਰ ਸੀ ਕਰਦਾ

@ranvir4747 ✍️✍️
972005
ਦਿਲ ਦੇ ਲਫ਼ਜ਼ ❤️ logo
ਦਿਲ ਦੇ ਲਫ਼ਜ਼ ❤️

11 ਅਕਤੂ 2026, 20:17

ਨਾ ਚਾਹੁੰਦੇ ਹੋਏ ਵੀ ਮੋਹੱਬਤ
ਕਰ ਕੇ ਬੈਠਾ ਹਾਂ...
ਮਰਿਆ ਵੀ ਨਹੀਂ
ਪਰ ਕਿਸੇ ਤੇ ਮਰ ਕੇ ਬੈਠਾ ਹਾਂ...
ਉਮੀਦ ਵੀ ਨਹੀਂ ਕੇ ਜਿੱਤ ਜਾਣਾ
ਹਾਂ ਪਰ ਇਸ਼ਕ ਦੀ ਬਾਜੀ ਤਾ ਮੈਂ ਹਰ ਕੇ ਬੈਠਾ ਹਾਂ ...

ਉਹ ਯਾਦ ਨੀ ਕਰਦੀ ਤੇ ਮੈਥੋ ਭੁੱਲ ਨੀ ਹੁੰਦੀ
ਇਸੇ ਲਈ ਨਾਲ ਰੱਬ ਦੇ ਲੜ ਕੇ ਬੈਠਾ ਹਾਂ
1,010005
ਇਸ਼ਕ਼ ਦੇ ਸ਼ਹਿਰ ਦਾ ਮੈਂ ਰਾਹੀ ਬਣਿਆ ਬੈਠਾ ਹਾਂ,
ਆਪਣੇ ਹੀ ਦਿਲ ਦਾ ਗੁਨਾਹੀ ਬਣਿਆ ਬੈਠਾ ਹਾਂ।
ਉਹਦੀ ਇਕ ਮੁਸਕਾਨ ਸਜਦਾ ਬਣੀ ਫਿਰਦੀ ਏ,
ਮੈਂ ਤਾਂ ਹਰ ਸਾਹ ਦਾ ਨਮਾਜ਼ੀ ਬਣਿਆ ਬੈਠਾ ਹਾਂ।
ਉਹਨੂੰ ਮੰਗਾਂ ਵੀ ਤਾਂ ਕਿਹੜੇ ਹੱਕ ਨਾਲ ਰੱਬ ਕੋਲ,
ਖੁਦ ਹੀ ਆਪਣੀ ਦੁਆ ਦਾ ਸਵਾਲੀ ਬਣਿਆ ਬੈਠਾ ਹਾਂ।
ਲੋਕ ਕਹਿੰਦੇ ਨੇ ਭੁਲਾ ਦੇ ਉਹਦੀਆਂ ਯਾਦਾਂ ਸਾਰੀਆਂ,
ਮੈਂ ਤਾਂ ਯਾਦਾਂ ਦਾ ਪੁਜਾਰੀ ਬਣਿਆ ਬੈਠਾ ਹਾਂ।
ਮੇਰੀ ਖਾਮੋਸ਼ੀ ਨੂੰ ਕਮਜ਼ੋਰੀ ਨਾ ਸਮਝੀਂ ਸੱਜਣਾ,
ਦਰਦ ਦੇ ਦਰਿਆ ਦਾ ਮਲਾਹੀ ਬਣਿਆ ਬੈਠਾ ਹਾਂ।
ਉਹਨੂੰ ਖ਼ਬਰ ਵੀ ਨਹੀਂ ਕਿਸੇ ਦੀ ਦੁਨੀਆ ਉਜੜ ਗਈ,
ਮੈਂ ਉਹਦੇ ਨਾਮ ਦਾ ਫਕੀਰੀ ਬਣਿਆ ਬੈਠਾ ਹਾਂ।
ਜੇ ਕਦੇ ਮੁੜ ਕੇ ਉਹ ਪੁੱਛੇ, "ਕੀ ਮਿਲਿਆ ਇਸ਼ਕ਼ ਵਿੱਚ?"
ਆਖਾਂਗਾ—ਆਪਣੇ ਆਪ ਤੋਂ ਸਿਆਣਾ ਬਣਿਆ ਬੈਠਾ ਹਾਂ।
ਮੈਨੂੰ ਮੰਜ਼ਿਲ ਨਹੀਂ ਚਾਹੀਦੀ, ਨਾ ਕੋਈ ਇਨਾਮ ਰੱਬਾ,
ਉਹਦੀ ਰਾਹਾਂ ਦਾ ਹੀ ਰਾਹੀ ਬਣਿਆ ਬੈਠਾ ਹਾਂ।

-ਨਵ ਮਟਵਾਣੀ ✍️
2,0800010
pinned «ਰੱਖ ਲੈ ਚਾਹੇ ਮਾਰ ਦੇ ਮਰਜ਼ੀ ਤੇਰੀ ਏ, ਨਫ਼ਰਤ ਕਰ ਜਾਂ ਪਿਆਰ ਦੇ ਮਰਜ਼ੀ ਤੇਰੀ ਏ…. ਛੱਡਕੇ ਦੁਨੀਆਂ ਆ ਪਹੁੰਚੇ ਹਾਂ ਦਰ ਤੇਰੇ, ਡੋਬ ਦੇ ਚਾਹੇ ਤਾਰ ਦੇ ਮਰਜ਼ੀ ਤੇਰੀ ਏ….. ਚੂਰਾ-ਚੂਰਾ ਹੋ ਕੇ ਅੰਦਰੋਂ ਬਿਖ਼ਰੇ ਹਾਂ, ਤੂੰ ਜੋੜਦੇ ਜਾਂ ਖਿਲਾਰ ਦੇ ਮਰਜ਼ੀ ਤੇਰੀ ਏ❤️‍🩹👀…»
0000
ਤੁਰ ਗੇ ਯਾਰ ਮੁੱਹਬਤਾਂ ਵਾਲੇ
ਨਾਲ ਈ ਲੈਗੇ ਹਾਸੇ
ਦਿਲ ਨੀ ਲਗਦਾ ਮਝੈਲਾਂ ਓਏ ਹੁਣ
ਦੱਸ ਜਾਈਏ ਕੇਹੜੇ ਪਾਸੇ
✍️ਮੈਡੀ
1,920005
ਉਂਝ ਨੇ ਭਾਵੇਂ ਤੀਲੇ ਬੰਦੇ
ਸੱਪ ਤੋਂ ਵੱਧ ਜ਼ਹਿਰੀਲੇ ਬੰਦੇ
ਸੋਨੇ ਵਰਗੀਆਂ ਕੁੜੀਆਂ ਭੰਡਦੇ
ਕਾਲੇ ਪੀਲੇ ਨੀਲੇ ਬੰਦੇ
✍️ਮੈਂਡੀ
1,9500012
ਦਿਲਾ ਪੱਥਰ ਬਣਾ ਲੈ ਖੁੱਦ ਨੂੰ,,
ਕਿਉਂ ਵਾਰ-ਵਾਰ ਮੋਮ ਵਾਂਗੂੰ ਪਿਘਲ ਜਾਨਾ ਏਂ
ਨਾਲੇ ਤਾਂ ਸਾਡੇ ਪੱਲੇ ਕੁੱਝ ਨਹੀਂ ਛੱਡਦਾ,,
ਨਾਲੇ ਆਪ ਠੋਕਰਾਂ ਖਾਨਾਂ ਏਂ ..💘
ਮੈਡੀ
2,1100010
ਤੇਰੀਆਂ ਅੱਖਾਂ ਜਿਵੇਂ ਕੋਈ ਡੂੰਘਾ ਸਮੁੰਦਰ ਨੇ,
ਜਿਨ੍ਹਾਂ ਦਾ ਕੋਈ ਕਿਨਾਰਾ ਨਜ਼ਰ ਨਹੀਂ ਆਉਂਦਾ।
ਮੈਂ ਜਿੰਨਾ ਵੀ ਬਚਣ ਦੀ ਕੋਸ਼ਿਸ਼ ਕਰਾਂ ਇਹਨਾਂ ਤੋਂ,
ਮੇਰਾ ਦਿਲ ਉੰਨਾ ਹੀ ਇਹਨਾਂ ਵਿੱਚ ਡੁੱਬਦਾ ਜਾਂਦਾ।
ਨਾ ਕੋਈ ਮੈਖ਼ਾਨਾ, ਨਾ ਕੋਈ ਸ਼ਰਾਬ ਦੀ ਬੋਤਲ,
ਪਰ ਤੇਰੀ ਇੱਕ ਨਜ਼ਰ ਵਿੱਚ ਉਹ ਸਰੂਰ ਹੈ।
ਜਿਹੜਾ ਤੱਕ ਲਵੇ ਤੈਨੂੰ ਇੱਕ ਪਲ ਦੇ ਲਈ,
ਉਹ ਹੋ ਜਾਂਦਾ ਦੁਨੀਆ ਤੋਂ ਬੇਖ਼ਬਰ ਜ਼ਰੂਰ ਹੈ।
ਇਹ ਅੱਖਾਂ ਹੱਸਦੀਆਂ ਨੇ ਤਾਂ ਬਹਾਰ ਆਉਂਦੀ ਹੈ,
ਇਹ ਝੁਕਦੀਆਂ ਨੇ ਤਾਂ ਸ਼ਰਮ ਦਾ ਨੂਰ ਚੜ੍ਹਦਾ ਹੈ।
ਤੇਰੀਆਂ ਅੱਖਾਂ ਦੀ ਸਾਦਗੀ ਨੂੰ ਦੇਖ ਕੇ ਤਾਂ,
ਹਰ ਸ਼ਾਇਰ ਆਪਣੀ ਨਵੀਂ ਗ਼ਜ਼ਲ ਲਿਖਦਾ ਹੈ।
2,210006
ਤੇਰੇ ਨਾਂ ਦੀ ਬੂਟੀ ਪਾਵਾਂ

ਬਹਿਕੇ ਹੇਠਾਂ ਡੇਕ ਦੇ ,,

ਚੰਨ ਤਾਰੇ ਸੜਦੇ ਆ

ਨਾਲੇਂ ਰਹਿੰਦੇ ਦੇਖਦੇ ,,

ਤੇਰੇ ਨਾਲ ਮਿਲਗੇ ਜੋ

ਸਦਕੇ ਜਾਵਾਂ ਲੇਖ ਦੇ ,,

ਸਾਨੂੰ ਕਰਮਾਂ ਨਾਲ ਮਿਲ ਗਿਆ

ਤੂੰ ਢੋਲਿਆ ਵੇ ਅਸਾਂ ਤਾਂ

ਕਿੱਥੇ ਸੀ ਤੇਰੇ ਮੇਚ ਦੇ..!!
1,9200015
ਤੂੰ ਜ਼ਰੂਰੀ ਏਂ , ਜਰੂਰਤ ਨਹੀਂ
ਤੂੰ ਚੰਗਾ ਵੀ ਲੱਗਦਾ ਏਂ , ਸਿਰਫ ਖੂਬਸੂਰਤ ਨਹੀਂ
1,820009
ਮੈਂ ਤੈਨੂੰ ਕਦੇ ਦੱਸਿਆ ਹੀ ਨਹੀਂ…
ਕਿ ਮੈਂ ਰਾਤਾਂ ਨਾਲ ਗੱਲਾਂ ਕਰਦਾ ਹਾਂ—
ਤੇ ਹਰ ਗੱਲ ਦੇ ਅਖੀਰ ’ਚ
ਤੇਰਾ ਨਾਂ ਆ ਜਾਂਦਾ ਏ।

ਲੋਕ ਆਖਦੇ ਨੇ
ਮਰਦ ਨਹੀਂ ਰੋਂਦੇ…
ਪਰ ਮੈਂ ਹਰ ਵਾਰੀ
ਅੱਖਾਂ ਚੁੱਪ ਰੱਖ ਕੇ
ਦਿਲ ਨੂੰ ਰੋਣ ਦੇਂਦਾ ਹਾਂ।

ਤੂੰ ਗਈ ਸੀ—
ਇਹ ਗੱਲ ਸਿਰਫ਼ ਰਾਹਾਂ ਜਾਣਦੀਆਂ ਨੇ,
ਮੇਰੇ ਅੰਦਰ ਤਾਂ
ਅਜੇ ਵੀ ਤੇਰੇ ਕਦਮਾਂ ਦੀਆਂ ਆਵਾਜ਼ਾਂ
ਚੱਲਦੀਆਂ ਨੇ।

ਮੈਂ ਤੈਨੂੰ ਭੁੱਲਿਆ ਨਹੀਂ—
ਮੈਂ ਸਿਰਫ਼
ਤੈਨੂੰ ਯਾਦ ਕਰਨ ਦਾ ਢੰਗ
ਬਦਲ ਲਿਆ ਏ…

ਹੁਣ ਮੈਂ ਤੈਨੂੰ
ਦੁਆਵਾਂ ’ਚ ਨਹੀਂ ਮੰਗਦਾ,
ਸਗੋਂ
ਖ਼ਾਮੋਸ਼ੀ ਵਿੱਚ ਵਸਾ ਲਿਆ ਏ।

— “ਰੂਹ ਦੇ ਸਫ਼ੇ”
3,600009
ਕਿੰਨੀ ਨੇੜੇ ਸੀ ਮੈਂ ਤੇਰੇ ,
ਕਿੰਨੀ ਦੂਰ ਜੀ ਕਰ ਗਿਆ ਏ ,
ਸਾਡੇ ਸਾਹਾਂ ਨੂੰ ਤੜਫਾਅ ਕੇ ,
ਕਿਓਂ ਜਿਓਂਦੇ ਜੀਅ ਮਰ ਗਿਆ ਏ ,
ਤੇਰਾ ਅਹਿਸਾਨ ਤੇ ਇਤਬਾਰ ਦੋਨੋ ਯਾਦ ਨੇ ,
ਤੇਰੇ ਹਾਸੇ ਮਹਿੰਗੇ ਮੁੱਲ ਦੇ ,
ਸਾਡੇ ਲਈ ਕੀਤੀ ਹੋਈ ਫਰਿਆਦ ਨੇ ,
ਕਦੇ ਖਾਰੇ ਹੰਝੂ ਸਿੱਟਦੇ ਕਦੇ ਲਕੋਈਏ ਦਰਦਾਂ ਨੂੰ ,
ਹੁਣ ਮੁੜਕੇ ਝਾਕਦਾ ਏ ,
ਕਦੇ ਕਹਿੰਦਾ ਸੀ ਫਰਕ ਨੀ ਪੈਂਦਾ ਮਰਦਾਂ ਨੂੰ . ( ਕੁਝ ਲਿਖਤਾਂ )
3,5700011
*ਆਖ਼ਿਰ ਨੂੰ ਤੂੰ ਮੰਨ ਜਾਵੇਂਗੀ*😍

ਟੱਕਰਾਂ ਟੁੱਕਰਾਂ ਮਾਰਨ ਸਾਰੇ,
ਨਾਂਹ ਨਾਂਹ ਕਰਦੀ ਹੰਬ ਜਾਵੇਂਗੀ।

ਰੰਗਾਂ ਕੋਲੋਂ ਦੂਰੀ ਰੱਖਦੀ,
ਪਿਆਰ ਦੇ ਰੰਗ ਵਿੱਚ,ਰੰਗ ਜਾਵੇਂਗੀ।

ਉੰਝ ਦੂਰੋਂ ਦੂਰੋਂ ਹੱਸਦੀ ਰਹਿਣੀ,
ਫਿਰ ਨੇੜੇ ਆਉਂਦੀ, ਖੰਘ ਜਾਵੇਂਗੀ।

ਜਦ ਨੈਣਾਂ ਨਾਲ, ਨੈਣ ਮਿਲਾਏ,
ਤੂੰ ਓਸੇ ਪਲ਼ ਵਿੱਚ,ਸੰਗ ਜਾਵੇਂਗੀ।

ਜੇ ਆਪਾਂ ਵੀ ਵਿਛੜਣ ਲੱਗੇ,
ਤੂੰ ਏਸ ਖ਼ਿਆਲ ਤੋਂ,ਕੰਬ ਜਾਵੇਂਗੀ।

ਫਿਰ ਹੌਲੀ ਹੌਲੀ ਥਮ ਜਾਵੇਂਗੀ,
ਆਖ਼ਿਰ ਨੂੰ ਤੂੰ ਮੰਨ ਜਾਵੇਂਗੀ।

ਜੋ ਮੈਂ ਸੋਚਾਂ ਜੇ ਤੂੰ ਵੀ ਸੋਚੇਂ,
ਵਿਛੜ੍ਹਨ ਬਾਰੇ, ਤੂੰ ਵੀ ਕੰਬ ਜਾਵੇਂਗੀ।

ਫਿਰ ਆਖ਼ਿਰ ਨੂੰ ਤੂੰ ਮੰਨ ਜਾਵੇਂਗੀ। ❤️‍🩹

ਕਦੇ-ਕਦੇ
3,5600011

Showing 30 of 48 posts

ਰੇਟਿੰਗ

ਲਾਗਇਨ ਲੋੜੀਂਦਾ

Frequently Asked Questions

ਦਿਲ ਦੇ ਲਫ਼ਜ਼ ❤️ ਟੈਲੀਗ੍ਰਾਮ ਚੈਨਲ ਕਿਸ ਬਾਰੇ ਹੈ?+

ਦਿਲ ਦੇ ਲਫ਼ਜ਼ ❤️ (@writtenstatus) tgdio ’ਤੇ ਅਧਿਆਤਮਿਕਤਾ ਸ਼੍ਰੇਣੀ ਵਿੱਚ ਸੂਚੀਬੱਧ ਇੱਕ ਟੈਲੀਗ੍ਰਾਮ ਚੈਨਲ ਹੈ। ਰੈਂਕਿੰਗ, ਰੇਟਿੰਗ, ਰਿਵਿਊ ਅਤੇ ਤਾਜ਼ਾ ਪੋਸਟਾਂ ਵੇਖ ਕੇ ਸਬਸਕ੍ਰਾਈਬ ਤੋਂ ਪਹਿਲਾਂ ਫ਼ੈਸਲਾ ਕਰੋ। ਇਸ ਵੇਲੇ tgdio ’ਤੇ ਲਗਭਗ 4,062 ਸਬਸਕ੍ਰਾਈਬਰ ਹਨ।

ਮੈਂ ਦਿਲ ਦੇ ਲਫ਼ਜ਼ ❤️ (@writtenstatus) ਨੂੰ ਟੈਲੀਗ੍ਰਾਮ ’ਤੇ ਕਿਵੇਂ ਜੁਆਇਨ ਕਰਾਂ?+

tgdio ’ਤੇ ਚੈਨਲ ਪ੍ਰੋਫਾਈਲ ਖੋਲ੍ਹੋ, ਫਿਰ Join / Open in Telegram ਨਾਲ @writtenstatus ’ਤੇ ਮੁਫ਼ਤ ਸਬਸਕ੍ਰਾਈਬ ਕਰੋ।

ਕੀ ਦਿਲ ਦੇ ਲਫ਼ਜ਼ ❤️ ਚੰਗਾ ਅਧਿਆਤਮਿਕਤਾ ਚੈਨਲ ਹੈ?+

tgdio ’ਤੇ ਜੁਆਇਨ ਤੋਂ ਪਹਿਲਾਂ ਦਿਲ ਦੇ ਲਫ਼ਜ਼ ❤️ ਦੀ ਰੇਟਿੰਗ, ਰਿਵਿਊ, ਰੈਂਕਿੰਗ ਅਤੇ ਪੋਸਟਾਂ ਵੇਖੋ। ਇਸ ਵੇਲੇ tgdio ’ਤੇ ਲਗਭਗ 4,062 ਸਬਸਕ੍ਰਾਈਬਰ ਹਨ। ਇਸੇ ਅਧਿਆਤਮਿਕਤਾ ਦੇ ਹੋਰ ਚੈਨਲਾਂ ਨਾਲ ਤੁਲਨਾ ਕਰੋ।

ਦਿਲ ਦੇ ਲਫ਼ਜ਼ ❤️ ਦੇ ਸਟੈਟਸ ਅਤੇ ਪੋਸਟਾਂ ਕਿੱਥੇ ਵੇਖਾਂ?+

tgdio ’ਤੇ @writtenstatus ਪੇਜ ਖੋਲ੍ਹੋ — ਸਬਸਕ੍ਰਾਈਬਰ ਸਟੈਟਸ, ਰੈਂਕਿੰਗ, ਰੇਟਿੰਗ ਅਤੇ ਪੋਸਟਾਂ। Stats ਲਿੰਕ ਨਾਲ ਗਰੋਥ ਚਾਰਟ ਵੇਖੋ।